eknazar - desi lifestyle portal
Houston
Advertise | Contact Us
My Account
MindsMapped Big Banner Colaberry - School of Data Analytics


News

Inaugural of Punjabi Bhawan Toronro
Date: Jul 07 2017 Submitted By:  

ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਸਮਰਪਤ ਪੰਜਾਬੀ ਭਵਨ ਟੋਰਾਂਟੋ ਦਾ ਉਦਘਾਟਨ
ਬਰੈਂਪਟਨ/1 ਜੁਲਾਈ, 2017- ਕੈਨੇਡਾ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਤ ਸਮਾਰੋਹਾਂ ਦੇ ਸਿਲਸਿਲੇ ਵਿੱਚ ਮੁਲਕ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਕਲਚਰ ਬਾਰੇ ਖੋਜ ਅਤੇ ਵਿਕਾਸ ਕਾਰਜਾਂ ਨੂੰ ਸਮਰਪਤ ਸੰਸਥਾ ‘ਪੰਜਾਬੀ ਭਵਨ ਟੋਰਾਂਟੋ’ ਦਾ ਉਦਘਾਟਨ 1 ਜੁਲਾਈ ਵਾਲੇ ਦਿਨ ਬਰੈਂਪਟਨ ਵਿੱਚ ਕੀਤਾ ਗਿਆ। ਇਸ ਸੰਸਥਾ ਦਾ ਮਕਸਦ ਪੰਜਾਬੀ ਵਿਰਾਸਤ ਅਤੇ ਸਭਿਆਚਾਰ ਨੂੰ ਕੈਨੇਡਾ ਦੇ ਮਲਟੀਕਲਚਰ ਜਸ਼ਨਾਂ ਦਾ ਇੱਕ ਉਘੜਵਾਂ ਅੰਗ ਬਣਾਉਣਾ ਹੈ।
ਪੰਜਾਬੀ ਭਵਨ ਟੋਰਾਂਟੋ ਦੇ ਸੰਸਥਾਪਕ ਅਤੇ ਪ੍ਰਧਾਨ ਵਿਪਨ ਮਹਿਰੋਕ ਨੇ ਸੰਸਥਾ ਦੇ ਉਦੇਸ਼ਾਂ ਬਾਰੇ ਗੱਲ ਕਰਦੇ ਹੋਏ ਕਿਹਾ, “ਇਕ ਪਰਵਾਸੀ ਭਾਈਚਾਰੇ ਵਜੋਂ ਸਾਨੂੰ ਹਮੇਸ਼ਾ ਇਸ ਗੱਲ ਦਾ ਫਿਕਰ ਲੱਗਿਆ ਰਹਿੰਦਾ ਹੈ ਕਿ ਅਸੀਂ ਆਪਣੀ ਵਿਰਾਸਤ ਅਤੇ ਕਲਚਰ ਆਪਣੀ ਅਗਲੀ ਪੀੜ੍ਹੀ ਤੱਕ ਵੀ ਪਹੁੰਚਾਈਏ। ਅਸੀਂ ਆਪਣੇ ਨੌਜਵਾਨਾਂ ਅਤੇ ਆਪਣੀ ਵਿਰਾਸਤ ਵਿਚਾਲੇ ਇੱਕ ਲਿੰਕ ਬਣਨਾ ਚਾਹੁੰਦੇ ਹਾਂ ਅਤੇ ਇਸ ਤਰਾਂ ਦਾ ਲਿੰਕ ਸਥਾਪਤ ਕਰਨ ਲਈ ਹੀ ਪੰਜਾਬੀ ਭਵਨ ਦੀ ਸਥਾਪਨਾ ਕੀਤੀ ਗਈ ਹੈ। ਇਸ ਦੇ ਉਦਘਾਟਨ ਵਾਸਤੇ ਕੈਨੇਡਾ ਡੇ ਨੂੰ ਚੁਣਨ ਪਿੱਛੇ ਵੀ ਸਾਡੀ ਇੱਕ ਖਾਸ ਸੋਚ ਹੈ”।
ਪੰਜਾਬੀ ਭਵਨ ਦੇ ਉਦਘਾਟਨ ਮੌਕੇ ਰਾਜਨੀਤੀ, ਸਾਹਿਤ ਅਤੇ ਸਮਾਜਕ ਖੇਤਰ ਨਾਲ ਸੰਬੰਧਤ ਕਈ ਨਾਮੀ ਪੰਜਾਬੀ ਸਖਸ਼ੀਅਤਾਂ ਸ਼ਾਮਲ ਹੋਈਆਂ। ਚੁਣੇ ਹੋਏ ਪਬਲਿਕ ਨੁਮਾਇੰਦਿਆਂ ਵਿੱਚੋਂ ਐਮ ਪੀ ਰੂਬੀ ਸਹੋਤਾ, ਐਮ ਪੀ ਸੋਨੀਆ ਸਿੱਧੂ, ਐਮ ਪੀ ਰਾਮੇਸ਼ਵਰ ਸੰਘਾ, ਐਮ ਪੀ ਪੀ ਹਰਿੰਦਰ ਮੱਲ੍ਹੀ, ਕੌਂਸਲਰ ਗੁਰਪ੍ਰੀਤ ਢਿੱਲੋਂ ਅਤੇ ਪੀਲ ਸਕੂਲ ਬੋਰਡ ਟਰਸਟੀ ਹਰਕੀਰਤ ਸਿੰਘ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਏ।
ਸੰਸਥਾ ਦੇ ਡਾਇਰੈਕਟਰ ਅਪਰੇਸ਼ਨਜ਼ ਲਵੀਨ ਕੌਰ ਗਿੱਲ ਦਾ ਕਹਿਣਾ ਹੈ ਕਿ ਕੈਨੇਡੀਅਨ ਪੰਜਾਬੀ ਯੂਥ ਨੂੰ ਪੰਜਾਬੀ ਵਿਰਾਸਤ ਅਤੇ ਭਾਸ਼ਾ ਨਾਲ ਜੋੜਨਾ ਅਤੇ ਪੰਜਾਬੀ ਸਾਹਿਤ ਨੂੰ ਨਵੀਂ ਪੀੜ੍ਹੀ ਦੀ ਪਹੁੰਚ ਵਿੱਚ ਲਿਆਉਣਾ ਸਾਡਾ ਮੁੱਖ ਉਦੇਸ਼ ਹੈ। ਨੌਜਵਾਨ ਨੂੰ ਇਸ ਕੰਮ ਵਿੱਚ ਸ਼ਾਮਲ ਕਰਨ ਲਈ ਅਸੀਂ ਵੱਖ ਵੱਖ ਤਰੀਕੇ ਅਪਣਾਵਾਂਗੇ। ਅਸੀਂ ਚਾਹੁੰਦੇ ਹਾਂ ਕਿ ਇਕ ਕੈਨੇਡੀਅਨ ਸ਼ਹਿਰੀ ਦੇ ਤੌਰ ਤੇ ਸਾਡੇ ਬੱਚਿਆਂ ਨੂੰ ਪੰਜਾਬੀ ਭਾਸ਼ਾ, ਸਾਹਿਤ ਤੇ ਕਲਚਰ ਨਾਲ ਜੁੜੇ ਹੋਣ ਵਿੱਚ ਵੀ ਮਾਣ ਮਹਿਸੂਸ ਹੋਵੇ।
ਪੰਜਾਬੀ ਭਵਨ ਟੋਰਾਂਟੋ ਦੇ ਉਦੇਸ਼ਾਂ ਦਾ ਖਾਕਾ ਪੇਸ਼ ਕਰਦਿਆਂ ਕਮਿਊਨੀਕੇਸ਼ਨ ਡਾਇਰੈਕਟਰ ਜਸਵੀਰ ਸ਼ਮੀਲ ਨੇ ਕਿਹਾ ਕੈਨੇਡੀਅਨ ਪੰਜਾਬੀ ਕਲਚਰ, ਭਾਸ਼ਾ ਅਤੇ ਸਾਹਿਤ ਦੀ ਗਲੋਬਲ ਪੰਜਾਬੀ ਕਲਚਰ ਵਿੱਚ ਇੱਕ ਅਲੱਗ ਪਛਾਣ ਸਥਾਪਤ ਹੋ ਰਹੀ ਹੈ। ਕੈਨੇਡਾ ਵੀ ਗਲੋਬਲ ਪੰਜਾਬੀ ਕਲਚਰ ਦੇ ਇੱਕ ਵੱਡੇ ਸੈਂਟਰ ਵਜੋਂ ਉਭਰਿਆ ਹੈ। ਸਾਡਾ ਮਕਸਦ ਗਲੋਬਲ ਪੰਜਾਬੀ ਕਲਚਰ ਦੇ ਪ੍ਰਸੰਗ ਵਿੱਚ ਕੈਨੇਡੀਅਨ ਪੰਜਾਬੀ ਕਲਚਰ, ਭਾਸ਼ਾ ਅਤੇ ਸਾਹਿਤ ਦੇ ਅਧਿਐਨ ਲਈ ਵੱਖ ਵੱਖ ਤਰਾਂ ਦੇ ਪ੍ਰਾਜੈਕਟ ਸ਼ੁਰੂ ਕਰਨਾ ਹੈ।
ਪੰਜਾਬੀ ਭਵਨ ਵੱਲੋਂ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਕਈ ਤਰਾਂ ਦੇ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਸੰਸਥਾ ਦੇ ਉਦੇਸ਼ਾਂ ਦੀ ਇੱਕ ਰੂਪ-ਰੇਖਾ ਵੀ ਇਸ ਮੌਕੇ ਪੇਸ਼ ਕੀਤੀ ਗਈ।
ਸੰਸਥਾ ਦੇ ਅਜਿਹੇ ਉਦੇਸ਼ਾਂ ਦੇ ਇੱਕ ਹਿੱਸੇ ਵਜੋਂ ਹੀ ਇੱਕ ਛੋਟੀ ਲਾਇਬਰੇਰੀ ਪਹਿਲਾਂ ਹੀ ਸਥਾਪਤ ਕਰਨ ਦਿੱਤੀ ਗਈ ਹੈ, ਜਿਸ ਵਿੱਚ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀਆਂ ਪੁਸਤਕਾਂ ਰੱਖੀਆਂ ਗਈਆਂ ਹਨ। ਸੁਖਦੇਵ ਸਿੰਘ ਝੰਡ ਹੋਰਾਂ ਨੇ ਇਸ ਲਾਇਬਰੇਰੀ ਦੇ ਪ੍ਰਬੰਧ ਦੀ ਜਿੰਮੇਵਾਰੀ ਲਈ ਹੈ। ਉਨ੍ਹਾਂ ਕੋਲ ਪੰਜਾਬ ਵਿੱਚ ਲਾਇਬਰੇਰੀਅਨ ਵਜੋਂ ਕੰਮ ਕਰਨ ਦਾ ਲੰਬਾ ਤਜ਼ਰਬਾ ਹੈ।
ਨਾਮਵਰ ਪੰਜਾਬੀ ਸਾਹਿਤਕ ਅਤੇ ਸਮਾਜਕ ਸਖਸ਼ੀਅਤਾਂ ਵਰਿਆਮ ਸੰਧੂ, ਬਲਰਾਜ ਚੀਮਾ, ਬਲਦੇਵ ਮੁੱਟਾ, ਸੁਰਜੀਤ ਕੌਰ, ਰਛਪਾਲ ਗਿੱਲ, ਗੁਰਚਰਨ ਕੋਛੜ ਵੀ ਇਸ ਮੌਕੇ ਬੋਲਣ ਵਾਲਿਆਂ ਵਿੱਚ ਸ਼ਾਮਲ ਸਨ।

English Version
Punjabi Bhawan Toronto Launched to Commemorate Canada 150
Canada’s 150 anniversary was celebrated in a grand manner throughout Canada, and at this time an Institution called Punjabi Bhawan Toronto (PBT) to promote Punjabi Art, Language & Culture was unveiled in Brampton on July 1, from 10 am to 12.am.
“As immigrant settlers, we are always concerned about assuring that we’re passing our heritage to the generation. We aspire to become the missing link between the youth & Punjabi culture, inclusive of every part and parcel of being Punjabi, is why we have formed Punjabi Bhawan Toronto. We thought Canada Day would be the best day to mark our beginnings,” Vipan Marok, Barrister & Solicitor, Founder & President of PBT said on the occasion of the inauguration of the institution.
A library has already been set with 100s of books- primarily, but not limited to Punjabi, inclusive of Urdu, Hindi & English languages too. Mr. Sukhdev Singh Jhand, a retired librarian from Punjab has taken the same role in PBT Library and spent several weeks organizing the new library.
The Inaugural celebration of PBT was heavily attended by people from GTA, dignitaries, elected officials as well as media. MP Ruby Sahota, MP Sonia Sidhu, MP Rameshwar Sangha, MPP Harinder Malhi, Councillor Gurpreet Dhillon, and Trustee Harkirat Singh attended the event and presented appreciation certificates to Team Punjabi Bhawan Toronto.
“We have built a library of books and other educational materials for the community members to utilize during operating hours. Along with that, the plans to build on different techniques, activities, and events are also being formulated to accomplish our goals of bridging the gap,” as described by Jasvir Shameel, Director Communications at PBT.
Among the speakers and attendees were award winner author, Waryam Sandhu, Balraj Cheema, Baldev Mutta, Surjit Kaur, Rachhpal Gill, Gurcharan Kochar and other community leaders. Along with that, local business owners and members of the writer fraternity joined in to welcome the much-anticipated home of language in Brampton.
“For the next year or so, we are in the boot phase, we’ll explore different ideas to involve youth into our ventures to see what works. Our younger generation at times feels forced to speak Punjabi, we wish to create pride for them,” Loveen Gill, Operations Director explained.
Punjabi Bhawan Toronto has emerged like a dream-come-true for many in the community. The speakers from different demographics not only congratulated the PBT team but also committed to introducing their families to the newer foundation.
Note: Local Community News is posted by our users. EkNazar.com is not responsible for the accuracy, errors/omissions of Local Community News.
Please see our full Terms of Use.

Cosmos Big Banner FunAsia
© 2000-2018. All rights reserved eknazar.com
Legal  |   Privacy  |   Advertise   |   Contact Us